ਰਾਤ ਨੂੰ ਸੌਂਦੇ ਸਮੇਂ ਪਿਸ਼ਾਬ ਕਰਨ ਵਾਲੇ ਬੱਚਿਆਂ ਲਈ ਸਲਾਹ

ਬਚਪਨ ਵਿੱਚ ਸੁੱਤੇ ਪਏ ਪਿਸ਼ਾਬ ਕਰਨਾ ਬਹੁਤ ਆਮ ਗੱਲ ਹੈ, ਜੋ ਸੱਤ ਸਾਲ ਦੀ ਉਮਰ ਵਾਲੇ 15 ਵਿੱਚੋਂ 1 ਬੱਚੇ ’ਤੇ ਅਤੇ 75 ਵਿੱਚੋਂ 1 ਕਿਸ਼ੋਰ ਉੱਤੇ ਅਸਰ ਪਾਉਂਦਾ ਹੈ। ਇਹ ਪਰਿਵਾਰਾਂ ਵਿੱਚ ਚਲਦਾ ਹੈ, ਪਰ ਇਹ ਕਿਸੇ ਦੀ ਗ਼ਲਤੀ ਨਹੀਂ ਹੈ। ਤੁਹਾਨੂੰ ਇਸ ਨੂੰ ਰੋਕਣ ਲਈ ਆਪਣੇ ਬੱਚੇ ਦੀ ਵੱਡੇ ਹੋਣ ਤੱਕ ਉਡੀਕ ਨਹੀਂ ਕਰਨੀ ਚਾਹੀਦੀ – 5 ਸਾਲ ਤੋਂ ਬੱਚਿਆਂ ਲਈ ਇਲਾਜ ਉਪਲਬਧ ਹੈ (ਐੱਨ.ਆਈ.ਸੀ.ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ / NICE Guidelines)

ਸਭ ਤੋਂ ਪਹਿਲਾਂ, ਸਾਨੂੰ ਇਸ ਗੱਲ ਨੂੰ ਨਜਿੱਠਣਾ ਪੈਣਾ ਹੈ ਕਿ ਤੁਹਾਡਾ ਬੱਚਾ ਗਿੱਲਾ ਕਿਉਂ ਹੁੰਦਾ ਹੈ – ਬਹੁਤ ਸਾਰੇ ਵੱਖੋ-ਵੱਖਰੇ ਕਾਰਨ ਹਨ ਜਿਨ੍ਹਾਂ ਸਾਰਿਆਂ ਦੇ ਆਪਣੇ ਖਾਸ ਇਲਾਜ ਹੁੰਦੇ ਹਨ।

ਕਬਜ਼ ਰਾਤ ਨੂੰ ਸੁੱਤੇ ਪਏ ਪਿਸ਼ਾਬ ਕਰਨ ਦਾ ਕਾਰਨ ਬਣ ਸਕਦੀ ਹੈ

 • ਭਰੀ ਹੋਈ ਅੰਤੜੀ ਪੇਟ ਵਿੱਚ ਉਸ ਜਗ੍ਹਾ ਨੂੰ ਘੇਰ ਲੈਂਦੀ ਹੈ ਜਿੱਥੇ ਮਸਾਨਾ (ਬਲੈਡਰ) ਫੈਲਣਾ ਅਤੇ ਭਰਨਾ ਚਾਹੁੰਦਾ ਹੈ।
 • ਮਸਾਨੇ ਵਿੱਚ ਸਾਰੀ ਰਾਤ ਦੇ ਪਿਸ਼ਾਬ ਨੂੰ ਰੱਖਣ ਲਈ ਲੋੜੀਂਦੀ ਜਗ੍ਹਾ ਨਹੀਂ ਹੁੰਦੀ, ਇਸ ਲਈ ਇਸ ਦਾ ਰਿਸਾਵ ਹੁੰਦਾ ਹੈ।
 • ਬਿਸਤਰ ਉੱਤੇ ਪਿਸ਼ਾਬ ਕਰਨ ਦੀ ਸਥਿਤੀ ਤੋਂ ਇਲਾਵਾ ਕਬਜ਼ ਵੱਲ ਧਿਆਨ ਨਹੀਂ ਵੀ ਜਾ ਸਕਦਾ, ਇਸ ਲਈ ਹਮੇਸ਼ਾ ਪਹਿਲਾਂ ਅੰਤੜੀਆਂ (ਪਖਾਨਾ ਜਾਣ) ਦੀ ਜਾਂਚ ਕਰੋ।
 • ERIC ਦੀ ਕਬਜ਼ ਪੀੜ੍ਹਤ ਬੱਚਿਆਂ ਲਈ ਸਲਾਹ  ਲੱਛਣਾਂ ਬਾਰੇ ਹੋਰ ਜ਼ਿਆਦਾ ਪਤਾ ਲਗਾਉਣ ਅਤੇ ਇਸ ਬਾਰੇ ਦੱਸਦੀ ਹੈ ਕਿ ਕੀ ਕਰਨਾ ਹੁੰਦਾ ਹੈ।
Normal v constipated bowel with Punjabi captions

ਕਈ ਬੱਚਿਆਂ ਨੂੰ ਦਿਨ ਵਿੱਚ ਵੀ ਮਸਾਨੇ ਦੀਆਂ ਸਮੱਸਿਆਵਾਂ ਹੁੰਦੀਆਂ ਹਨ

 •  ਇਸ ਵਿੱਚ ਵਾਰਵਾਰਤਾ/ ਕਾਹਲ/ਦਿਨ ਸਮੇਂ ਪਿਸ਼ਾਬ ਕਰਨਾ ਸ਼ਾਮਲ ਹੈ।
 • ਮੂਤਰ ਮਾਰਗ ਦੀ ਇਨਫੈਕਨ (ਯੂ.ਟੀ.ਆਈਜ਼) ਵੀ ਰਾਤ ਨੂੰ ਸੁੱਤੇ ਪਏ ਪਿਸ਼ਾਬ ਕਰਨ ਦਾ ਕਾਰਨ ਬਣ ਸਕਦੀ ਹੈ।
 • ਰਾਤ ਦੇ ਸਮੇਂ ਦੀਆਂ ਸਮੱਸਿਆਵਾਂ ਦੀ ਜਾਂਚ ਕਰਨ ਤੋਂ ਪਹਿਲਾਂ ਦਿਨ ਦੇ ਸਮੇਂ ਮਸਾਨੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਹੈ। ਸਿਹਤਮੰਦ ਬਲੈਡਰ ਲਈ 4 ਕਦਮਾਂ ਦੀ ਪਾਲਣਾ ਕਰਦੇ ਹੋਏ, ਇਹ ਪਤਾ ਲਗਾਉਣ ਲਈ ERIC ਦੀ ਦਿਨ ਦੇ ਸਮੇਂ ਮਸਾਨੇ ਦੀਆਂ ਸਮੱਸਿਆਵਾਂ ਤੋਂ ਪੀੜ੍ਹਤ ਬੱਚਿਆਂ ਲਈ ਸਲਾਹ  ਪੜ੍ਹੋ ਕਿ ਮਸਾਨਾ ਕਿਵੇਂ ਕੰਮ ਕਰਦਾ ਹੈ ਅਤੇ ਇਸ ਦਾ ਕਿਵੇਂ ਧਿਆਨ ਰੱਖਣਾ ਹੈ।

ਸਿਹਤਮੰਦ ਮਸਾਨੇ ਦਾ ਪ੍ਰਬੰਧਨ ਅਤੇ ਅਜੇ ਵੀ ਸੁੱਤੇ ਪਏ ਹੁੰਦੇ ਹਨ?

ਇਹ ਸੌਣ ਵੇਲੇ ਧਿਆਨ ਰੱਖਣ ਵਾਲੀਆਂ ਗੱਲਾਂ ਦਾ ਸਮਾਂ ਹੈ:

 • ਦਿਨ ਦੇ ਸਮੇਂ ਸਹੀ ਢੰਗ ਨਾਲ ਪੀਣ ਬਾਰੇ ਸੁਧਾਰ ਕਰੋ – ਖੂਬ ਸਾਰਾ ਪੀਓ, ਇੱਕਸਾਰ ਤਰੀਕੇ ਨਾਲ ਇਸ ਨੂੰ ਵੰਡ ਦਿਓ, ਅਤੇ ਇਸ ਬਾਰੇ ਵਿਚਾਰ ਕਰੋ ਕਿ ਉਹ ਕੀ ਪੀਂਦੇ ਹਨ – ਪਰ ਰਾਤ ਨੂੰ ਸੌਣ ਸਮੇਂ ਪੀਣ ਦੇ ਵਧੀਆ ਰੂਟੀਨ ਬਾਰੇ ਵੀ ਸੁਧਾਰ ਕਰੋ। ਹਰੇਕ ਰਾਤ, ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਘੰਟਾ ਕੋਈ ਚੀਜ਼ ਪੀਣੀ ਬੰਦ ਕਰ ਦਿਓ, ਅਤੇ ਸਵੇਰ ਹੋਣ ਤੱਕ ਹੋਰ ਨਾ ਪੀਓ।
 • ਰਾਤ ਨੂੰ ਸੌਣ ਸਮੇਂ ਟੌਇਲਟ ਜਾਣ ਦੇ ਵਧੀਆ ਰੂਟੀਨ ਦਾ ਅਭਿਆਸ ਕਰੋ। ਰਾਤ ਨੂੰ ਸੌਣ ਦੀ ਤਿਆਰੀ ਦੇ ਹਿੱਸੇ ਵੱਜੋਂ ਆਰਾਮਦੇਹ ਢੰਗ ਨਾਲ ਟੌਇਲਟ ਜਾਣਾ ਨਿਯਤ ਕਰੋ, ਅਤੇ ਜੇਕਰ ½ (ਅੱਧੇ) ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤਾਂ ਸੌਣ ਤੋਂ ਪਹਿਲਾਂ ਮੁੜ ਟੌਇਲਟ ਜਾਓ।
 • ਨੈਪੀਆਂ ਤੋਂ ਬਗੈਰ ਅਜ਼ਮਾਇਸ਼  ਕਰੋ। ਭਾਵੇਂ ਨੈਪੀਆਂ ਹਮੇਸ਼ਾ ਗਿੱਲੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਘੱਟੋ-ਘੱਟ ਇੱਕ ਹਫ਼ਤੇ ਲਈ, ਤਰਜ਼ੀਹੀ ਤੌਰ ’ਤੇ ਦੋ ਹਫ਼ਤਿਆਂ ਲਈ ਉਤਾਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਤੁਹਾਡਾ ਬੱਚਾ ਪਿਸ਼ਾਬ ਕਰਨ ਸਮੇਂ ਕਦੇ ਵੀ ਗਿੱਲਾਪਣ ਮਹਿਸੂਸ ਨਹੀਂ ਕਰੇਗਾ। ਇਹ ਮਹਿਜ਼ ਇਸ ਗੱਲ ਲਈ ਸ਼ੁਰੂਆਤੀ ਕਾਰਕ ਹੋ ਸਕਦਾ ਹੈ ਉਨ੍ਹਾਂ ਨੂੰ ਜਾਗਣ ਦੀ ਲੋੜ ਹੈ।
 • ਬਿਸਤਰ ਨੂੰ ਸੁਰੱਖਿਅਤ ਕਰੋ। ਪਾਣੀ ਤੋਂ ਬਚਾਅ ਵਾਲੇ ਗੱਦਿਆਂ ਦੇ ਕਵਰ, ਅਤੇ ਜੇਕਰ ਤੁਹਾਡਾ ਬੱਚਾ ਸੱਚਮੁੱਚ ਗਿੱਲਾ ਹੋ ਜਾਂਦਾ ਹੈ ਤੋਂ ਪਾਣੀ ਤੋਂ ਬਚਾਅ ਵਾਲੀ ਰਜ਼ਾਈ ਅਤੇ ਸਿਰ੍ਹਾਣਿਆਂ ਦੀਆਂ ਸੁਰੱਖਿਆ-ਵਸਤਾਂ ਲਈ ਨਿਵੇਸ਼ ਕਰਕੇ ਬਿਸਤਰ ਗਿੱਲਾ ਹੋਣ ਦਾ ਤਣਾਅ ਘਟਾਓ। ਪਿਸ਼ਾਬ ਨੂੰ ਜਜ਼ਬ ਕਰਨ ਵਾਲੀਆਂ ਚੱਦਰਾਂ ਦੀ ਵੀ ਵਰਤੋਂ ਕਰੋ। ਬਿਸਤਰੇ ਲਈ ਵਿਆਪਕ ਪ੍ਰਕਾਰ ਦੀ ਸੁਰੱਖਿਆ ਲਈ ERIC ਦੀ ਆਨਲਾਈਨ ਦੁਕਾਨ ’ਤੇ ਜਾਓ
 • ਆਪਣੇ ਬੱਚੇ ਨੂੰ ਸੌਣ ਲਈ ਤਿਆਰ ਕਰੋ। ਲਾਈਟਾਂ ਦੀ ਰੌਸ਼ਨੀ ਮੱਧਮ ਕਰਕੇ ਇੱਕ ਕਿਤਾਬ ਨਾਲ ਜਾਂ ਸੰਗੀਤ ਸੁਣ ਕੇ ਆਰਾਮ ਪਹੁੰਚਾਓ। ਕੋਈ ਸਕ੍ਰੀਨ ਨਹੀਂ – ਇਸ ਤਰ੍ਹਾਂ ਸੌਣ ਤੋਂ ਇੱਕ ਘੰਟਾ ਪਹਿਲਾਂ ਕੋਈ ਟੀਵੀ, ਆਈਪੈਡ, ਕੰਪਿਊਟਰ ਗੇਮਾਂ ਨਹੀਂ ਹੋਣੀਆਂ ਚਾਹੀਦੀਆਂ, ਨਹੀਂ ਤਾਂ ਦਿਮਾਗ ਨੂੰ ਗ਼ਲਤ ਸੰਦੇਸ਼ ਮਿਲੇਗਾ।
 • ਜੇਕਰ ਤੁਹਾਡਾ ਬੱਚਾ ਜਾਗ ਜਾਂਦਾ ਹੈ ਤਾਂ ਉਸ ਦੀ ਆਪਣੇ ਆਪ ਟੌਇਲਟ ਜਾਣ ਲਈ ਅਭਿਆਸ ਕਰਨ ਵਾਸਤੇ ਮਦਦ ਕਰੋ। ਰਾਤ ਵਾਲੀਆਂ ਹਲਕੀਆਂ ਲਾਈਟਾਂ ਜਾਂ ਇੱਕ ਟਾਰਚ ਬਾਰੇ ਵਿਚਾਰ ਕਰੋ ਤਾਂ ਜੋ ਬਹੁਤ ਜ਼ਿਆਦਾ ਹਨੇਰਾ ਨਾ ਹੋਵੇ। ਕੀ ਉਨ੍ਹਾਂ ਨੂੰ ਬਾਥਰੂਮ ਜਾਣਾ ਚਾਹੀਦਾ ਹੈ ਜਾਂ ਆਪਣੇ ਬੈੱਡਰੂਮ ਵਿੱਚ ਪੌਟੀ/ਬਾਲਟੀ/ਬੋਤਲ ਦੀ ਵਰਤੋਂ ਕਰਨੀ ਚਾਹੀਦੀ ਹੈ? ਪਜਾਮਾ ਪਹਿਨਣ ਅਤੇ ਉਤਾਰਨ, ਅਤੇ ਜੇਕਰ ਉਹ ਗਿੱਲੇ ਹੋ ਜਾਂਦੇ ਹਨ ਤਾਂ ਇਸ ਨੂੰ ਬਦਲਣ ਦਾ ਅਭਿਆਸ ਕਰੋ।
 • ਚੁੱਕਣ ਤੋਂ ਬਚਾਅ ਕਰੋ  - ਦੂਜੇ ਸ਼ਬਦਾਂ ਵਿੱਚ ਬੱਚੇ ਨੂੰ ਟੌਇਲਟ ਲਿਜਾਣ ਲਈ ਜਗਾਉਣਾ। ਇਹ ਬਿਸਤਰ ਨੂੰ ਸੁੱਕਾ ਰੱਖ ਸਕਦਾ ਹੈ, ਪਰ ਇਹ ਬੱਚਿਆਂ ਨੂੰ ਸੌਣ ਦੌਰਾਨ ਪਿਸ਼ਾਬ ਕਰਨ ਲਈ ਉਤਸ਼ਾਹਿਤ ਕਰਦਾ ਹੈ ਕਿਉਂਕਿ ਉਚ ਸੱਚਮੁੱਚ ਨਹੀਂ ਜਾਗਦਾ।
 • ਹਰੇਕ ਕਦਮ ’ਤੇ ਇਨਾਮ ਦਿਓ – ਜਿਵੇਂ ਕਿ ਸਹੀ ਢੰਗ ਨਾਲ ਪੀਣ, ਰਾਤ ਨੂੰ ਸੌਣ ਸਮੇਂ ਪਿਸ਼ਾਬ ਕਰਨ ਅਤੇ ਰਾਤ ਸਮੇਂ ਟੌਇਲਟ ਦੀ ਵਰਤੋਂ ਕਰਨ ਸਮੇਂ।
Punjabi night time wetting 4 steps text

ਸੁੱਤੇ ਪਏ ਪਿਸ਼ਾਬ ਕਰਨ ਦੇ ਹੋਰ ਕੀ ਕਾਰਨ ਹਨ?

ਕਈ ਬੱਚਿਆਂ ਨੂੰ ਉਸ ਸਮੇਂ ਉਠਣਾ ਮੁਸ਼ਕਿਲ ਲੱਗਦਾ ਹੈ ਜਦੋਂ ਉਨ੍ਹਾਂ ਨੂੰ ਪਿਸ਼ਾਬ ਕਰਨ ਦੀ ਲੋੜ ਹੁੰਦੀ ਹੈ।

ਅਜਿਹਾ ਇਸ ਲਈ ਨਹੀਂ ਹੁੰਦਾ ਕਿਉਂਕਿ ਉਹ ਬਹੁਤ ਗੂੜ੍ਹੀ ਨੀਂਦ ਸੁੱਤੇ ਹੁੰਦੇ ਹਨ – ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਦਿਮਾਗ ਸੌਣ ਦੌਰਾਨ ਮਸਾਨਾ ਭਰਿਆ ਹੋਣ ਦੇ ਸੰਕੇਤ ਦੀ ਪਹਿਚਾਣ ਨਹੀਂ ਕਰਦਾ। ਇਸ ਨੂੰ ਅਕਸਰ ਮਾੜੀ ਉਕਸਾਹਟ ਕਿਹਾ ਜਾਂਦਾ ਹੈ।

ਮੈਨੂੰ ਕਿਵੇਂ ਪਤਾ ਲੱਗੇਗਾ?

 • ਗਿੱਲੇ ਹੋਣ ਸਮੇਂ ਸੁੱਤੇ ਰਹਿਣਾ
 • ਰਾਤ ਨੂੰ ਬਾਅਦ ਵਿੱਚ ਗਿੱਲੇ ਹੋਣਾ
 • ਦਰਮਿਆਨੇ ਆਕਾਰ ਦੇ ਵੈਟ ਪੈਚ
 • ਆਮ ਸੰਘਣਤਾ ਵਾਲਾ ਪਿਸ਼ਾਬ

ਕੁੱਝ ਬੱਚੇ ਕਾਫੀ ਜ਼ਿਆਦਾ ਗਿੱਲੇ ਹੋ ਜਾਂਦੇ ਹਨ।

ਅਸੀਂ ਸਾਰੇ ਰਾਤ ਸਮੇਂ ਇੱਕ ਖਾਸ ਹਾਰਮੋਨ ਵੈਸੋਪ੍ਰੈਸਿਨ ਬਣਾਉਂਦੇ ਹਾਂ। ਇਹ ਸਾਡੇ ਗੁਰਦਿਆਂ ਨੂੰ ਸਾਡੇ ਸੌਣ ਸਮੇਂ ਘੱਟ ਪਿਸ਼ਾਬ ਕਰਨ ਬਾਰੇ ਦੱਸਦਾ ਹੈ। ਕੁਝ ਬੱਚਿਆਂ ਵਿੱਚ ਲੋੜੀਂਦਾ ਵੈਸੋਪਰੇਜ਼ਨ ਨਹੀਂ ਬਣਦਾ ਇਸ ਲਈ ਉਨ੍ਹਾਂ ਦੇ ਗੁਰਦੇ ਜ਼ਿਆਦਾ ਪਤਲਾ ਪਿਸ਼ਾਬ ਪੈਦਾ ਕਰਦੇ ਹਨ – ਜੋ ਐਨਾ ਜ਼ਿਆਦਾ ਹੁੰਦਾ ਹੈ ਕਿ ਉਨ੍ਹਾਂ ਦੇ ਮਸਾਨੇ ਵਿੱਚ ਫਿੱਟ ਨਹੀਂ ਹੋ ਸਕਦਾ।

ਮੈਨੂੰ ਕਿਵੇਂ ਪਤਾ ਲੱਗੇਗਾ?

 • ਸੌਣ ਲਈ ਜਾਣ ਤੋਂ ਬਾਅਦ ਪਹਿਲੇ 2-3 ਘੰਟਿਆਂ ਵਿੱਚ ਪਿਸ਼ਾਬ ਕਰਨਾ
 • ਬਹੁਤ ਜ਼ਿਆਦਾ ਮਾਤਰਾ ਵਿੱਚ ਪਿਸ਼ਾਬ ਕਰਨਾ
 • ਪਤਲਾ ਪਿਸ਼ਾਬ

ਕੁਝ ਬੱਚਿਆਂ ਦੇ ਮਸਾਨੇ ਲੋੜੀਂਦੇ ਢੰਗ ਨਾਲ ਨਹੀਂ ਫੈਲਦੇ ਉਸ ਸਾਰੇ ਪਿਸ਼ਾਬ ਨੂੰ ਰੋਕ ਕੇ ਰੱਖਣ ਲਈ ਜੋ ਉਹ ਰਾਤ ਨੂੰ ਕਰਦੇ ਹਨ।

ਮੈਨੂੰ ਕਿਵੇਂ ਪਤਾ ਲੱਗੇਗਾ?

 • ਰਾਤ ਨੂੰ ਇੱਕ ਤੋਂ ਜ਼ਿਆਦਾ ਵਾਰੀ ਬਿਸਤਰ ਗਿੱਲਾ ਕਰਨਾ
 • ਗਿੱਲੇ ਹੋਣ ਤੋਂ ਬਾਅਦ ਜਾਗ ਸਕਦੇ ਹਨ
 • ਥੋੜ੍ਹੀ ਮਾਤਰਾ ਵਿੱਚ ਪਿਸ਼ਾਬ ਕਰਨਾ
 • ਆਮ ਸੰਘਣਤਾ ਵਾਲਾ ਪਿਸ਼ਾਬ

ਕੁਝ ਬੱਚੇ ਇਨ੍ਹਾਂ ਵਿੱਚੋਂ ਇੱਕ ਤੋਂ ਜ਼ਿਆਦਾ ਕਾਰਨਾਂ ਕਰਕੇ ਪਿਸ਼ਾਬ ਕਰਨ ਨਾਲ ਗਿੱਲੇ ਹੁੰਦੇ ਹਨ।

ਮੁਲਾਂਕਣ

 • ਘੱਟੋ-ਘੱਟ ਇੱਕ ਹਫ਼ਤੇ ਲਈ ਰਾਤ ਦੇ ਸਮੇਂ ਦੀ ਡਾਇਰੀ ਭਰੋ। ਉਨ੍ਹਾਂ ਦੇ ਗਿੱਲੇ ਹੋਣ ਸਬੰਧੀ ਵੇਰਵਾ ਇਸ ਗੱਲ ਦੇ ਮੁੱਖ ਕਾਰਨ ਦਾ ਅਨੁਮਾਨ ਲਗਾਉਣ ਵਿੱਚ ਮਦਦ ਕਰੇਗਾ ਕਿ ਤੁਹਾਡਾ ਬੱਚਾ ਕਿਉਂ ਗਿੱਲਾ ਹੁੰਦਾ ਹੈ।
 • ਡਾਇਰੀ ਆਪਣੀ ਅਪੌਇੰਟਮੈਂਟ ਲਈ ਨਾਲ ਲੈ ਕੇ ਜਾਓ। ਡਾਕਟਰ ਜਾਂ ਨਰਸ ਹੋਰ ਬਹੁਤ ਸਾਰੇ ਪ੍ਰਸ਼ਨ ਪੁੱਛਣਗੇ, ਪਤਾ ਲਗਾਉਣਗੇ ਕਿ ਕੀ ਤੁਹਾਡਾ ਬੱਚਾ ਕਦੇ ਰਾਤ ਨੂੰ ਸੁੱਕਾ ਰਿਹਾ ਹੈ, ਦਿਨ ਦੇ ਸਮੇਂ ਉਨ੍ਹਾਂ ਦਾ ਮਸਾਨਾ ਕਿਵੇਂ ਕੰਮ ਕਰਦਾ ਹੈ, ਅਤੇ ਉਹ ਕਿੰਨੀ ਵਾਰੀ ਟੱਟੀ ਕਰਦੇ ਹਨ, ਵਗੈਰਾ-ਵਗੈਰਾ।
 • ਉਹ ਇਹ ਵੀ ਪੁੱਛਣਗੇ ਤੁਹਾਡਾ ਬੱਚਾ ਗਿੱਲਾ ਹੋਣ ਕਰਕੇ ਕਿੰਨਾ ਪਰੇਸ਼ਾਨ ਸੀ। ਰਾਤ ਦੇ ਸਮੇਂ ਸੁੱਕਾ ਰਹਿਣ ਲਈ ਕੰਮ ਕਰਨਾ ਬਹੁਤ ਮਿਹਨਤ ਵਾਲਾ ਹੁੰਦਾ ਹੈ; ਸਫ਼ਲਤਾ ਹਾਸਲ ਕਰਨ ਲਈ ਬੱਚੇ ਅਤੇ ਮਾਪਿਆਂ, ਦੋਵਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਹੁੰਦੀ ਹੈ।

ਖਾਸ ਇਲਾਜ

ਬੈੱਡਵੈਟਿੰਗ ਅਲਾਰਮ: 'ਮਾੜੀ ਉਕਸਾਹਟ' ਲਈ ਬਿਸਤਰ ਉੱਤੇ ਪਿਸ਼ਾਬ ਕਰਨ ਸਬੰਧੀ ਅਲਾਰਮ ਸੰਭਾਵੀ ਤੌਰ ’ਤੇ ਇੱਕ ਆਦਰਸ਼ ਇਲਾਜ ਹੈ। ਬੈੱਡਵੈਟਿੰਗ ਅਲਾਰਮਾਂ ਵਿੱਚ ਸੈਂਸਰ ਹੁੰਦਾ ਹੈ ਜੋ ਇਸ ਬਾਰੇ ਪਤਾ ਲਗਾਉਂਦੇ ਹਨ ਕਿ ਗਿੱਲੇ ਹੋਣ ਦੀ ਸ਼ੁਰੂਆਤ ਕਦੋਂ ਹੁੰਦੀ ਹੈ। ਇਹ ਅਲਾਰਮ ਵਜਾ ਦਿੰਦਾ ਹੈ ਜੋ ਬੱਚੇ (ਅਤੇ/ਜਾਂ ਮਾਪਿਆਂ) ਨੂੰ ਜਗਾ ਦਿੰਦਾ ਹੈ।

ਜਾਗਣ ਨਾਲ ਮਸਾਨੇ ਦੀਆਂ ਮਾਸਪੇਸ਼ੀਆਂ ਘੁੱਟੀਆਂ ਜਾਂਦੀਆਂ ਹਨ ਤਾਂ ਜੋ ਬੱਚਾ ਪਿਸ਼ਾਬ ਕਰਨਾ ਬੰਦ ਕਰ ਦੇਵੇ। ਸਮਾਂ ਬੀਤਣ ਨਾਲ ਅਲਾਰਮ ਦਾ ਵੱਜਣਾ ਬੱਚੇ ਦੀ ਉੱਠਣ ਅਤੇ ਟੌਇਲਟ ਜਾਣ ਦੀ ਲੋੜ ਲਈ ਭਰੇ ਮਸਾਨੇ ਦੇ ਅਹਿਸਾਸ ਨਾਲ ਜੁੜਨ ਵਿੱਚ ਮਦਦ ਕਰੇਗਾ।

ਉਹ ਫੇਰ ਅਲਾਰਮ ਵਰਤਣ ਦੀ ਲੋੜ ਤੋਂ ਬਗੈਰ ਸੰਕੇਤਾਂ ਲਈ ਪ੍ਰਤੀਕਿਰਿਆ ਪ੍ਰਗਟ ਕਰਨਾ ਸਿੱਖ ਜਾਣਗੇ; ਉਹ ਜਾਂ ਤਾਂ ਟੌਇਲਟ ਜਾਣ ਲਈ ਜਾਗਣਗੇ ਜਾਂ ਮਸਾਨੇ ਦੀਆਂ ਮਾਸਪੇਸ਼ੀਆਂ ਨੂੰ ਇਸ ਨੂੰ ਰੋਕ ਕੇ ਰੱਖਣ ਅਤੇ ਸਵੇਰ ਤੱਕ ਉਡੀਕ ਕਰਨ ਲਈ ਕਹਿਣਗੇ।

ਬੈੱਡਵੈਟਿੰਗ ਅਲਾਰਮ ਆਪਣੇ ਲੋਕਲ ਕਲੀਨਿਕ ਤੋਂ ਉਧਾਰ ਲਏ ਜਾ ਸਕਦੇ ਹਨ ਜਾਂ ERIC ਦੀ ਆਨਲਾਈਨ ਸ਼ਾਪ ਤੋਂ ਖ਼ਰੀਦੇ ਜਾ ਸਕਦੇ ਹਨ। ਪ੍ਰਗਤੀ ਦਾ ਨਿਰੀਖਣ ਕਰਨ ਲਈ ਬੈੱਡਵੈਟਿੰਗ ਅਲਾਰਮ ਡਾਇਰੀ  ਵਰਤੀ ਜਾ ਸਕਦੀ ਹੈ।

ਡੈਸਮੋਪ੍ਰੈਸਿਨ: ਬੱਚੇ ਦੇ ਵੈਸੋਪ੍ਰੈਸਿਨ ਵਿੱਚ ਵਾਧਾ ਕਰਨ ਲਈ ਡੈਸਮੋਪ੍ਰੈਸਿਨ ਨਾਮ ਦਵਾਈ ਲਈ ਜਾ ਸਕਦੀ ਹੈ। ਇਸ ਨੂੰ ਸੌਣ ਤੋਂ ਕੁਝ ਸਮਾਂ ਪਹਿਲਾਂ ਲਿਆ ਜਾਂਦਾ ਹੈ ਅਤੇ ਇਹ ਗੁਰਦੇ ਨੂੰ 8 ਘੰਟਿਆਂ ਲਈ ਘੱਟ ਪਿਸ਼ਾਬ ਬਣਾਉਣ ਲਈ ਕਹਿੰਦੀ ਹੈ, ਇਸ ਲਈ, ਮਸਾਨੇ ਨੂੰ ਸਵੇਰ ਤੱਕ ਇਸ ਨੂੰ ਰੋਕ ਦੇ ਰੱਖਣਾ ਚਾਹੀਦਾ ਹੈ।  

ਰਾਤ ਨੂੰ ਸੌਣ ਤੋਂ ਇੱਕ ਘੰਟੇ ਪਹਿਲਾਂ ਲੈਣ ਨਾਲ ਇਹ ਜ਼ਿਆਦਾ ਅਸਰਦਾਰ ਹੋ ਸਕਦੀ ਹੈ ਤਾਂ ਜੋ ਬੱਚੇ ਦੇ ਸੌਣ ਦੀ ਤਿਆਰੀ ਕਰਨ ਸਮੇਂ ਇਹ ਪਿਸ਼ਾਬ ਪੈਦਾ ਕਰਨ ਦੀ ਰਫ਼ਤਾਰ ਨੂੰ ਘੱਟ ਕਰਨ ਲਈ ਕੋਸ਼ਿਸ਼ ਕਰ ਸਕੇ।

ਇਸ ਨੂੰ ਲੈਣ ਤੋਂ ਪਹਿਲਾਂ ਕੁਝ ਵੀ ਪੀਣ ਨੂੰ ਰੋਕਣ, ਅਤੇ ਇਸ ਨੂੰ ਲੈਣ ਤੋਂ ਬਾਅਦ ਨਾ ਪੀਣ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਹਨ। ਨਿਰੰਤਰ ਲੋੜ ਲਈ ਮੁਲਾਂਕਣ ਕਰਨ ਵਾਸਤੇ ਹਰੇਕ 3 ਮਹੀਨਿਆਂ ਬਾਅਦ ਲਾਜ਼ਮੀ ਤੌਰ ’ਤੇ ਇੱਕ ਹਫ਼ਤੇ ਲਈ ਦਵਾਈ ਬੰਦ ਕਰਨੀ ਚਾਹੀਦੀ ਹੈ।

ਅਤਿ-ਕਿਰਿਆਸ਼ੀਲਤਾ: ਜੇਕਰ ਮਸਾਨਾ ਲੋੜੀਂਦੀ ਹੱਦ ਤੱਕ ਨਹੀਂ ਫੈਲਦਾ, ਅਤੇ ਬੱਚਾ ਲਗਾਤਾਰ ਅਤੇ ਥੋੜ੍ਹਾ-ਥੋੜ੍ਹਾ ਪਿਸ਼ਾਬ ਕਰ ਰਿਹਾ ਹੈ ਤਾਂ ਪਹਿਲਾਂ ਕਬਜ਼ ਲਈ ਦੋਹਰੀ ਜਾਂਚ ਕਰੋ। ਫਿਰ ਇਹ ਯਕੀਨੀ ਬਣਾਓ ਕਿ ਬੱਚਾ ਸਹੀ ਤਰੀਕੇ ਨਾਲ ਪੀ ਰਿਹਾ ਹੈ।

ਨਿਰੰਤਰ ਲੱਛਣ ਅਤਿਕਿਰਿਆਸ਼ੀਲਤਾ ਕਰਕੇ ਹੋ ਸਕਦੇ ਹਨ, ਜਦੋਂ ਮਸਾਨਾ ਉਸ ਸਮੇਂ ਸੁੰਗੜਦਾ ਹੈ ਜਦੋਂ ਇਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਜ ਲਈ ਓਕਸੀਬਿਊਟੀਨਨ ਜਾਂ ਟੋਲਟੇਰੋਡੀਨ ਵਰਗੀਆਂ ਦਵਾਈਆਂ ਹਨ।

ਸੰਯੁਕਤ ਇਲਾਜ: ਸੰਯੁਕਤ ਇਲਾਜ ਉਨ੍ਹਾਂ ਬੱਚਿਆਂ ਲਈ ਲੋੜੀਂਦਾ ਹੋ ਸਕਦਾ ਹੈ ਜੋ ਇੱਕ ਤੋਂ ਜ਼ਿਆਦਾ ਕਾਰਨਾਂ ਕਰਕੇ ਗਿੱਲੇ ਹੁੰਦੇ ਹਨ।

ਬਿਹਤਰੀਨ ਹੱਦ ਤੱਕ ਸੰਭਵ ਇਲਾਜ ਦੀ ਚੋਣ ਕਰਨੀ ਚਾਹੀਦੀ ਹੈ। ਅਤੇ ਜੇਕਰ ਬਿਸਤਰ ਉੱਤੇ ਪਿਸ਼ਾਬ ਕਰਨਾ ਜਾਰੀ ਰਹਿੰਦਾ ਹੈ, ਤਾਂ ਫਿਰ ਇਲਾਜ ਜਾਰੀ ਰੱਖਣਾ ਚਾਹੀਦਾ ਹੈ ਅਤੇ ਰਾਤ ਦੇ ਸਮੇਂ ਦੀ ਡਾਇਰੀ ਦੁਹਰਾਉਣੀ ਚਾਹੀਦੀ ਹੈ। ਇੱਕ ਹੋਰ ਇਲਾਜ ਸ਼ਾਮਲ ਕੀਤਾ ਜਾ ਸਕਦਾ ਹੈ।

Last Reviewed: January 2024

Next Review: January 2027

On this page...

  Upcoming events

  Share this page